ਮੋਗਾ ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ )
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਵੱਲੋਂ ਮੈਨੇਜ਼, ਹੈਦਰਾਬਾਦ ਅਤੇ ਪਾਮੇਟੀ, ਲੁਧਿਆਣਾ ਦੇ ਸਹਿਯੋਗ ਨਾਲ ਆਤਮਾ ਸਕੀਮ ਅਧੀਨ ਟ੍ਰੇਨਿੰਗ ਕਰਵਾਈ ਗਈ। ਸਕਿਲ ਟ੍ਰੇਨਿੰਗ ਆਫ ਰੂਰਲ ਯੂਥ ਦਾ ਇਹ ਬੈਚ 21 ਜੁਲਾਈ ਤੋਂ 26 ਜੁਲਾਈ 2025 ਦੌਰਾਨ ਸਫਲਤਾ-ਪੂਰਵਕ ਮੁਕੰਮਲ ਹੋ ਗਿਆ ਹੈ। ਇਸ ਅਧੀਨ ਆਤਮਾ ਸਕੀਮ ਵੱਲੋਂ 15 ਕਿਸਾਨਾਂ ਨੂੰ ਖੇਤੀ ਅਤੇ ਖੇਤੀ-ਸਹਾਇਕ ਧੰਦਿਆਂ ਅਧੀਨ ਖੇਤੀ ਵਿਭਿੰਨਤਾ ਸਬੰਧੀ ਤਕਨੀਕੀ ਵਿਸ਼ਿਆਂ ਉਪਰ ਛੇ-ਦਿਨਾਂ ਟ੍ਰੇਨਿੰਗ ਦਿੱਤੀ ਗਈ।
ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਇਸ ਟ੍ਰੇਨਿੰਗ ਅਧੀਨ ਕਿਸਾਨਾਂ ਨੂੰ ਕਣਕ ਅਤੇ ਝੋਨੇ ਤੋਂ ਬਦਲਾਅ ਲਈ ਦਾਲਾਂ, ਤੇਲ-ਬੀਜਾਂ, ਬਾਗਬਾਨੀ, ਡੇਅਰੀ, ਮੱਛੀ-ਪਾਲਣ ਅਤੇ ਹੋਰ ਖੇਤੀ-ਸਹਾਇਕ ਧੰਦਿਆਂ ਦੇ ਸਬੰਧਤ ਲਿਖਤੀ ਅਤੇ ਪ੍ਰਯੋਗੀ ਗਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਕਿਸਾਨ ਕਣਕ-ਝੋਨੇ ਦੇ ਫ਼ਸਲੀ-ਚੱਕਰ ਨੂੰ ਛੱਡ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣ ਤੇ ਜੋਰ ਦੇਣ। ਟ੍ਰੇਨਿੰਗ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੂੰ ਮੈਨੇਜ਼ ਹੈਦਰਾਬਾਦ ਵੱਲੋਂ ਜਾਰੀ ਸਰਟੀਫ਼ੀਕੇਟ ਵੰਡੇ ਗਏ।
ਇਸ ਮੌਕੇ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਬਲਵਿੰਦਰ ਸਿੰਘ ਲੱਖੇਵਾਲੀ, ਖੇਤੀਬਾੜੀ ਅਫਸਰ ਡਾ. ਸੁਖਰਾਜ ਦਿਉਲ, ਏ.ਪੀ.ਪੀ.ਓ. ਡਾ. ਬਲਜਿੰਦਰ ਸਿੰਘ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਤਪਤੇਜ ਸਿੰਘ ਹਾਜ਼ਰ ਸਨ।
Leave a Reply